Thursday, 2 October 2014

ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ

ਜੇ ਪਰਖਣਾ ਕਿਸੇ
ਨੂੰ ਦਿਲ ਤੋਂ ਪਰਖੋ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ.
ਦੁੱਖ ਹੁੰਦਾ ਬੜਾ ਸੱਜਣਾ ਦੇ
ਵਿਛੋੜੇ ਦਾ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ
ਦਿਲ ਦੇ ਲੱਖਾਂ ਜਦ ਹੋ
ਜਾਣ,
ਫ਼ੇਰ ਇਕੱਲਾ ਧੜਕਣ
ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ
. ਖੰਬ ਲਾਕੇ, ਅੱਖਾਂ ਚ ਸੁਪਨਿਆ
ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ
ਚ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ

No comments:

Post a Comment