Thursday, 2 October 2014

ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ

ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ

ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ

ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ
ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ

ਕੋਮਲ ਜਿਹਾ ਦਿਲ , ਸੱਟ ਕਿਵੇਂ ਝੱਲ ਹੋਵ
ੇਕੀਤਾ ਸੱਜਣਾਂ ਦਾ ਇੱਕੋ ਇਨਕਾਰ ਮਾਰ ਜਾਂਦਾ ਏ

ਕਦੇ ਕਿਸੇ ਮੋੜ ਉੱਤੇ ਆਪਣੇ ਵੀ ਸਾਥ ਛੱਡ ਜਾਂਦ
ੇਤੇ ਕਦੇ ਇਹ ਦੋਗਲਾ ਸੰਸਾਰ ਮਾਰ ਜਾਂਦਾ ਏ

ਬਹੁਤੀ ਵੀ ਨਹੀਂ ਅੱਤ ਚੱਕੀਦੀ ਸੱਜਣਾਂ ਓਏ
ਹੰਕਾਰੀ ਨੂੰ ਓਹਦਾ ਈ ਹੰਕਾਰ ਮਾਰ ਜਾਂਦਾ ਏ

ਜੇ ਵੇਲਾ ਰਹਿੰਦਿਆਂ ਸੰਭਾਲ ਲਓ ਤਾਂ ਚੰਗਾ ਏ
ਬਹੁਤਾ ਜਿਆਦਾ ਵੀ ਸੋਚ-ਵਿਚਾਰ ਮਾਰ ਜਾਂਦਾ ਏ

ਨਜ਼ਰਾਂ ਚੋਂ ਹੀ ਨਹੀਂ ਦਿਲ ਚੋਂ ਵੀ ਲਹਿ ਜਾਂਦਾ
ਜੇਹੜਾ ਸ਼ਖਸ ਕਦੇ ਕਰ ਯਾਰ-ਮਾਰ ਜਾਂਦਾ ਏ

ਜਿੱਤਾਂ ਹੀ ਜਿੱਤਾਂ ਹੋਣ ਜੀਹਦੇ ਇਤਿਹਾਸ ਵਿੱਚ
ਓਸ ਕੌਮ ਨੂੰ ਇੱਕੋ ਹੀ ਗੱਦਾਰ ਮਾਰ ਜਾਂਦਾ ਏ

ਆਪਣੇ ਵਿੱਚ ਕਦੇ "ਮੈਂ" ਨਾਂ ਆਉਣ ਦਿਓ
ਨਹੀਂ ਬੰਦੇ ਨੂੰ ਆਪਣਾ ਹੀ ਕਿਰਦਾਰ ਮਾਰ ਜਾਂਦਾ ਏ

No comments:

Post a Comment